Punjabi poetry by Baba Najmi

admin

Best Punjabi poetry by Baba Najmi

 

 Punjabi poetry by Baba Najmi

سرمایہ داردی بیوی :

میرے نالوں وال وی تیرے لمّےنیں

میرےنالوں رنگ وی تیراچٹّا اے

میرےنالوں اکھ وی تیری چنگی اے

میرےنالوں نک وی تیرا تِکھّااے

پرمٹیارے

دس نی مینوں!سرتےپاٹی چدّرکیوں؟

ریشم ورگےجُثےاُتّےکھدرکیوں؟

تیرےسرتےجوڑاکیوں نئیں؟

ہتھیں رنگلاچُوڑاکیوں نئیں؟

کوکاکِتھےترے نَک دا؟

بُلّاں اُتّےرنگ نئیں سک دا

سرتوں لےکے پیراں تکر 

اک مکمل توں تصویر

سَسّی، سوہنی، لگّیں ہیر

حلیہ مینوں دَسّےتیرا 

والی وارث کوئی نئیں تیرا؟

مزدور دی بیوی:

اینج نہ کہو نی! خیری صَلّا

جُگ جُگ جیوے میرا ملؔا

ایس دھرتی دا نور نی اڑیے

اوہدا ناں مزدور نی اڑیے

جس دی میں آں ہور نی اڑیے

اُس نوں ایویں چنگی لگّاں

اُس نوں ایویں چنگی لگّاں

بابانجمی

ਮੇਰੇ ਨਾਲੋਂ ਵਾਲ ਵੀ ਤੇਰੇ ਲੰਮੇ ਨੇ,

ਮੇਰੇ ਨਾਲੋਂ ਰੰਗ ਵੀ ਤੇਰਾ ਚਿੱਟਾ ੲੇ,

ਮੇਰੇ ਨਾਲੋਂ ਅੱਖ ਵੀ ਤੇਰੀ ਚੰਗੀ ੲੇ,

ਮੇਰੇ ਨਾਲੋਂ ਨੱਕ ਵੀ ਤੇਰਾ ਤਿੱਖਾ ੲੇ,

ਪਰ ਮੁਟਿਅਾਰੇ ਦੱਸ ਨੀ ਮੈਨੂੰ,

ਸਿਰ ਤੇ ਪਾਟੀ ਚਾਦਰ ਕਿੳੁਂ?

ਰੇਸ਼ਮ ਵਰਗੇ ਜੁੱਸੇ ਤੇ ਖੱਦਰ ਕਿੳੁਂ?

ਤੇਰੇ ਸਿਰ ਤੇ ਜੂੜਾ ਕਿੳੁਂ ਨੲੀਂ?

ਹੱਥੀਂ ਰੰਗਲਾ ਚੂੜਾ ਕਿੳੁਂ ਨੲੀਂ?

ਕੋਕਾ ਕਿਥੇ ਤੇਰੇ ਨੱਕ ਦਾ?

ਬੁੱਲਾਂ ੳੁੱਤੇ ਰੰਗ ਨੲੀਂ ਸੱਕ ਦਾ?

ਸਿਰ ਤੋਂ ਲੈਕੇ ਪੈਰਾਂ ਤਿੱਕਰ,

ੲਿੱਕ ਮੁਕੱਮਲ ਤਸਵੀਰ,

ਸੋਹਣੀ ਸੱਸੀ ਲੱਗੇਂ ਹੀਰ।

ਹੁਲੀਅਾ ਮੈਨੂੰ ਦੱਸੇ ਤੇਰਾ,

ਬਾਲੀ ਵਾਰਸ ਕੋੲੀ ਨੲੀਂ ਤੇਰਾ


ੲਿੰਝ ਨਾ ਕਓ ਨੀ ਖ਼ੈਰੀ ਸੱਲਾ,

ਯੁੱਗ ਯੁੱਗ ਜੀਵੇ ਮੇਰਾ ਮੱਲਾ।

ੲਿਸ ਧਰਤੀ ਦਾ ਨੂਰ ਨੀ ਅੱੜੀੲੇ,

ਜਿਸ ਦਾ ਨਾਂਅ ਮਜ਼ਦੂਰ ਨੀ ਅੱੜੀੲੇ,

ਜਿਸ ਦੀ ਮੈਂ ਹਾਂ ਹੂਰ ਨੀ ਅੱੜੀੲੇ,

ੳੁਸਨੂੰ ਅੈਵੇਂ ਚੰਗੀ ਲੱਗਾਂ…

ੳੁਸਨੂੰ ਅੈਵੇਂ ਚੰਗੀ ਲੱਗਾਂ…


(ਬਾਬਾ ਨਜ਼ਮੀ)